Sewa Projects
ਸਤਿਗੁਰੂ ਜੀ ਦੇ ਬਖਸ਼ੇ ਨਿਸ਼ਾਨ ਨਿਗਾਰਿਆਂ ਦੀ ਅਗਵਾਈ ਹੇਠ ਗੁਰਸਿੱਖੀ ਪ੍ਰਚਾਰ ਪਸਾਰ ਦੀ ਸੇਵਾ ਸੀਨੇ-ਬਸੀਨੇ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਵੱਲੋਂ ਚੱਲ ਰਹੀਆਂ ਸੇਵਾਵਾਂ ਦਾ ਸੰਖੇਪ ਵੇਰਵਾ ਅਤੇ ਇਤਿਹਾਸ ।
ਦਲ ਪੰਥ ਬਾਬਾ ਬਿਧੀ ਚੰਦ ਜੀ ਵੱਲੋਂ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਬੇਅੰਤ ਇਤਿਹਾਸਿਕ ਅਸਥਾਨਾਂ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਜਿਨ੍ਹਾਂ ਵਿੱਚ—
- ਗੁ: ਤਾੜੀ ਸਾਹਿਬ ਪਾ ੧੦(ਸ੍ਰੀ ਚਮਕੌਰ ਸਾਹਿਬ)
- ਗੁਰਦੁਆਰਾ ਭੱਠ ਸਾਹਿਬ (ਪੱਟੀ)
- ਗੁਰੂ ਕੇ ਮਹਿਲ ( ਜੋ ਭਾਈ ਭਾਗਮੱਲ ਵੱਲੋਂ ਭੇਟਾ ਕੀਤੇ ਗਏ ਸਨ)
- ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ
- ਗੁ: ਜਨਮ ਅਸਥਾਨ ਬਾਬਾ ਬਿਧੀ ਚੰਦ ਜੀ, ਨਗਰ ਛੀਨਾ
- ਗੁਰਦੁਆਰਾ ਰੋੜੀ ਸਾਹਿਬ ਪਾਤਸ਼ਾਹੀ ਪੰਜਵੀਂ
- ਗੁ: ਭਵਿੱਖਤ ਸਹਿਬ ਪਾ ਛੇਵੀਂ(ਸ੍ਰੀ ਅਨੰਦਪੁਰ ਸਾਹਿਬ )
- ਗੁਰਦੁਆਰਾ ਸਮਾਧਾ ਸਾਹਿਬ, ਸੁਰਸਿੰਘ (ਬਾਬਾ ਬਿਧੀ ਚੰਦ ਜੀ)
- ਗੁ: ਗੁਰਸ਼ਬਦ ਪ੍ਰਕਾਸ਼ ਸਹਿਬ ਪਾ-੧ (ਸੁਲਤਾਨਪੁਰ ਸਾਹਿਬ)
- ਗੁਰਦੁਆਰਾ ਸ਼ਹੀਦ ਭਾਈ ਮਹਾਂ ਸਿੰਘ ਜੀ (ਚਾਲੀ ਮੁਕਤਿਆਂ ਵਿੱਚੋਂ)
- ਯਾਦਗਾਰੀ ਅਸਥਾਨ ਸ੍ਰ : ਜੱਸਾ ਸਿੰਘ ਜੀ ਰਾਮਗੜ੍ਹੀਆ
- ਯਾਦਗਾਰ ਅਸਥਾਨ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ, ਜਥੇਦਾਰ ਸੰਤ ਬਾਬਾ ਦਯਾ ਸਿੰਘ ਜੀ
- ਗੁ ਬਾਬਾ ਕਾਲੂ ਜੀ
- ਗੁਰਦੁਆਰਾ ਪਾਤਸ਼ਾਹੀ ੫,੬ਵੀਂ ਨਗਰ ਬੈਂਕਾ
- ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤਰਨਤਾਰਨ ਸਹਿਬ ਨਗਰ ਕੋਟ ਬੁੱਢਾ, ਨਗਰ ਸੈਦੋਂ, ਗੁਰੂਆਂਵਾਲੀ, ਸੰਗਵਾਂ ਜ਼ਿਲ੍ਹਾ ਤਰਨਤਾਰਨ
- ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ ਨਗਰ ਬਲੇਰ
- ਗੁ ਦਮਦਮਾ ਸਾਹਿਬ ਬਾਬਾ ਬਿਧੀ ਚੰਦ ਜੀ ਨਗਰ ਲਹੀਆਂ, ਨਗਰ ਦਦੇਹਰ ਸਾਹਿਬ ਅਤੇ ਮਖੂ
- ਗੁ ਛਬੀਲ ਬਾਬਾ ਸਵਾਇਆ ਸਿੰਘ ਜੀ ਅੰਮ੍ਰਿਤਸਰ ਸਾਹਿਬ
- ਗੁ ਤਪੋਬਨ ਸਾਹਿਬ ਅੰਮ੍ਰਿਤਸਰ ਸਾਹਿਬ
- (ਗੁਰੂ ਨਾਨਕ ਦੇਵ ਜੀ ਦਾ ਪਿਤਾਪੁਰਖੀ ਅਸਥਾਨ ) ਪਿੰਡ ਘੜਕਾ।
- ਗੁ: ਪਾ ੬ਵੀਂ ਗੋਇੰਦਵਾਲ ਸਹਿਬ
- ਗੁ : ਬੇਰ ਸਾਹਿਬ ਪਾ:੬ਵੀਂ ਬ੍ਰਹਮਪੁਰਾ

ਇਤਿਆਦਿਕ ਮਾਝੇ ਮਾਲਵੇ ਅਤੇ ਦੁਆਬੇ ਦੇ ਬੇਅੰਤ ਪਿੰਡਾਂ ਸ਼ਹਿਰਾਂ ਵਿੱਚ ਦਲ ਪੰਥ ਦੀਆਂ ਛਾਉਣੀਆਂ ਅਸਥਾਨ ਹਨ । ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਕਿ ਹਰਿਆਣਾ, ਉੱਤਰ ਪ੍ਰਦੇਸ਼ (UP)ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਰਾਜਿਸਥਾਨ, ਮੁੰਬਈ, ਬਿਹਾਰ ਆਦਿ ਥਾਵਾਂ ਤੇ ਛਾਉਣੀਆਂ ਅਤੇ ਗੁਰਮਤਿ ਵਿਦਿਆਲਿਆਂ ਦੀ ਸੇਵਾ ਚੱਲ ਰਹੀ ਹੈ ।
ਬੇਅੰਤ ਸਥਾਨਾਂ ਉਪਰ ਦਰਬਾਰ ਹਾਲ, ਦੀਵਾਨ ਹਾਲ ਅਤੇ ਲੰਗਰ ਹਾਲਾਂ ਦੀ ਸੇਵਾ ਦੇ ਨਿਰਮਾਣ ਕਾਰਜ ਚੱਲ ਰਹੇ ਹਨ । ਉਪਰੋਕਤ ਸਾਰੇ ਅਸਥਾਨਾਂ ‘ਤੇ ਨਿੱਤਨੇਮ ਅਤੇ ਲੜੀਵਾਰ ਕਥਾ ਕੀਰਤਨ , ਗੁਰੂ ਕੇ ਲੰਗਰ, ਦੇਗ ਤੇਗ ਦਾ ਪ੍ਰਵਾਹ ਚੱਲਦਾ ਹੈ ।
ਦਲ ਬਾਬਾ ਬਿਧੀ ਚੰਦ ਜੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਮਤਿ ਵਿਦਿਆਲਿਆਂ ਦੀ ਸੇਵਾਃ-
- ਬਾਬਾ ਬਿਧੀ ਚੰਦ ਜੀ ਗੁਰਮਤਿ ਵਿਦਿਆਲਾ (ਸੁਰਸਿੰਘ)
- ਬਾਬਾ ਸੋਹਣ ਸਿੰਘ ਜੀ ਗੁਰਮਤਿ ਵਿਦਿਆਲਾ 2 FF ਰਾਜਿਸਥਾਨ
- ਸੰਤ ਬਾਬਾ ਦਯਾ ਸਿੰਘ ਜੀ ਗੁਰਮਤਿ ਵਿਦਿਆਲਾ ਸਿਤਾਰਗੰਜ UP
- ਗੁਰਮਤਿ ਵਿਦਿਆਲਾ ਦਦੇਹਰ ਸਾਹਿਬ
- ਗੁਰਮਤਿ ਵਿਦਿਆਲਾ ਪਰਉਪਕਾਰੀ ਭਾਈ ਲੱਧਾ ਜੀ ਨੂਰਪੁਰ, ਮਿਆਣੀ
- ਗੁਰਮਤਿ ਵਿਦਿਆਲਾ ਨਗਰ ਧੁੰਨ ਢਾਏ ਵਾਲਾ
- ਗਿਆਨੀ ਜੋਧਾ ਸਿੰਘ ਜੀ ਗੁਰਮਤਿ ਵਿਦਿਆਲਾ ਨਗਰ ਬੈਂਕਾ
- ਬਾਬਾ ਬੀਰ ਸਿੰਘ ਜੀ ਗੁਰਮਤਿ ਵਿਦਿਆਲਾ ਬਲੇਰ
- ਮਾਤਾ ਗੁਜਰੀ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰਮਤਿ ਵਿਦਿਆਲਾ ਫਤਿਹਗੜ੍ਹ ਸਾਹਿਬ (ਸਰਹਿੰਦ)
- ਸੰਤ ਬਾਬਾ ਦਯਾ ਸਿੰਘ ਜੀ ਗੁਰਮਤਿ ਵਿਦਿਆਲਾ ਸਿਤਾਰਗੰਜ UP
- ਆਦਿਕ ਅਸਥਾਨਾਂ ਤੇ ਗੁਰਮਤਿ ਸੰਗੀਤ ਗੁਰਬਾਣੀ ਸੰਥਾ ਕਥਾ ਕੀਰਤਨ ਤੰਤੀ ਸਾਜ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ ।
- ਦਲ ਬਾਬਾ ਬਿਧੀ ਚੰਦ ਜੀ ਵੱਲੋਂ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ
- ਪੰਜਾਬ (ਭਾਰਤ) ਤੋਂ ਇਲਾਵਾ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਵਿਦੇਸ਼ਾਂ ਵਿੱਚ ਵੀ ਵਿਸ਼ਵ ਵਿਆਪਕ ਗੁਰਸਿੱਖੀ ਪ੍ਰਚਾਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਜਿਸ ਵਿੱਚ
- ਗੁਰਦੁਆਰਾ ਗੁਰੂ ਹਰਿਗੋਬਿੰਦ ਸਹਿਬ ਜੀ ਫਰੈਂਚਕੈਂਪ, ਕੈਲੀਫੋਰਨੀਆਂ (ਅਮਰੀਕਾ)
- ਸ੍ਰੀ ਗੁਰੂ ਹਰਿਗੋਬਿੰਦ ਸਹਿਬ ਜੀ ਗੁਰਮਤਿ ਵਿਦਿਆਲਾ ਬ੍ਰਿਸਟਲ (ਇੰਗਲੈਂਡ)
- ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ, ਮੈਲਬੌਰਨ ਆਸਟ੍ਰੇਲੀਆ
- ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ, ਬੈਲਰਟ ਵਿਕਟੋਰੀਆ (ਆਸਟ੍ਰੇਲੀਆ)
ਆਦਿ ਦੇਸ਼ਾਂ ਤੋਂ ਇਲਾਵਾ ਬਾਕੀ ਦੇਸ਼ਾ ਦੇ ਵਿੱਚ ਵਿਚਰਕੇ ਵੀ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇ ਜਾਨਸ਼ੀਨ ਅਤੇ ਮਜੂਦਾ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਜਥੇਬੰਦੀ ਦੇ ਪ੍ਰਚਾਰਕ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਆਦਿ ਸਿੰਘਾਂ ਵੱਲੋਂ ਗੁਰਸਿੱਖੀ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ।
