Sampardaye Dal Baba Bidhi Chand Ji’s Descendants
ਸਤਿਗੁਰੂ ਜੀ ਦੇ ਬਖਸ਼ੇ ਨਿਸ਼ਾਨ ਨਿਗਾਰਿਆਂ ਦੀ ਅਗਵਾਈ ਹੇਠ ਗੁਰਸਿੱਖੀ ਪ੍ਰਚਾਰ ਪਸਾਰ ਦੀ ਸੇਵਾ ਸੀਨੇ-ਬਸੀਨੇ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਹੇਠ ਲਿਖੇ ਜਾਨਸ਼ੀਨ ਮਹਾਂਪੁਰਖਾਂ ਦੁਆਰਾ ਨਿਰੰਤਰ ਚਲਦੀ ਆ ਰਹੀ ਹੈ ।
- ਬਾਬਾ ਬਿਧੀ ਚੰਦ ਸਾਹਿਬ ਜੀ
- ਬਾਬਾ ਲਾਲ ਚੰਦ ਜੀ
- ਬਾਬਾ ਗੁਰਦਿਆਲ ਸਿੰਘ ਜੀ
- ਬਾਬਾ ਹੁਕਮ ਸਿੰਘ ਜੀ
- ਬਾਬਾ ਜਿਊਣ ਸਿੰਘ ਜੀ
- ਬਾਬਾ ਜਸਪਤ ਸਿੰਘ ਜੀ
- ਬਾਬਾ ਭਾਗ ਸਿੰਘ ਜੀ
- ਬਾਬਾ ਲਾਭ ਸਿੰਘ ਜੀ
- ਬਾਬਾ ਨੱਥਾ ਸਿੰਘ ਜੀ
- ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ
- ਜਥੇਦਾਰ ਸੰਤ ਬਾਬਾ ਦਯਾ ਸਿੰਘ ਜੀ
- ਮਜੂਦਾ ਜਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ
ਉਪਰੋਕਤ ਸਾਰੇ ਮਹਾਂਪੁਰਸ਼ਾਂ ਨੇ ਸਮੇਂ ਸਮੇਂ ਅਨੁਸਾਰ ਗੁਰੂ ਪੰਥ ਦੀ ਸੇਵਾ ਵਿੱਚ ਮਹਾਨ ਯੋਗਦਾਨ ਪਾਇਆ ।
—————————————————————————————–
ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ ਸਚਖੰਡਵਾਸੀ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ
ਮੀਰੀ ਪੀਰੀ ਦੇ ਮਾਲਿਕ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ , ਮਹਾਨ ਸੂਰਬੀਰ ਜੋਧੇ,ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ ਮਹਾਂਪੁਰਖ ਹਠੀ,ਤਪੀ,ਬਲੀ,ਪਰਉਪਕਾਰੀ ਸੂਰਮੇ ਜਿਨ੍ਹਾਂ ਨੇ ਬਾਬਾ ਬਿਧੀ ਚੰਦ ਦੁਸ਼ਾਲੇ ਲਿਆਉਣ ਸਮੇਂ ਦਾ ਇਤਿਹਾਸਕ ਅਸਥਾਨ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਪ੍ਰਗਟ ਕਰਕੇ ਹੱਥੀਂ ਸੇਵਾ ਕੀਤੀ । ਸਮੇਂ ਦੇ ਹਲਾਤਾਂ ਅਨੁਸਾਰ ਦਲ ਪੰਥ ਦੀ ਸੰਕੋਚਵੀਂ ਸੇਵਾ ਨੂੰ ਫਿਰ ਤੋਂ ਵਿਸ਼ਾਲ ਰੂਪ ਦੇਂਦਿਆਂ 1926 ਵਿੱਚ ਬਾਬਾ ਬਿਧੀ ਚੰਦ ਜੀ ਦੇ ਨਾਮ ਉਤੇ ਗੁਰੂ ਬਖ਼ਸ਼ਿਸ਼ ਧੌਂਸੇ ਨਿਸ਼ਾਨ ਪਰਗਟ ਕਰਕੇ ਦਲ ਚਲਾਇਆ । ਤਿੰਨ ਵਾਰੀ ਦਲ ਪੰਥ ਸਮੇਤ ਪੈਦਲ ਚੱਲ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੀ ਯਾਤਰਾ ਕੀਤੀ । ਸਾਰੀ ਆਯੂ ਦਲ ਪੰਥ ਸਮੇਤ ਵਿਚਰਦਿਆਂ ਭਾਰੀ ਗੁਰਮਤਿ ਪ੍ਰਚਾਰ ਤੇ ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਸੰਚਾਰ ਕਰ ਕੇ ਤਿਆਰ-ਬਰ-ਤਿਆਰ ਸਿੰਘ ਸਜਾਏ ।
1965 ਅਤੇ 71 ਦੀ ਜੰਗ ਵਿਚ ਆਪ ਮੋਰਚਿਆਂ ਵਿਚ ਜਾ ਕੇ ਫ਼ੌਜੀ ਜਵਾਨਾਂ ਨੂੰ ਰਸਦਾਂ ਪਹੁੰਚਾ ਕੇ ਜਵਾਨਾਂ ਦੇ ਹੌਸਲੇ ਬੁਲੰਦ ਕੀਤੇ । ਪੰਥ ਪ੍ਰਤੀ ਲੱਗੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ। ਪੰਥਕ ਹਿੱਤਾਂ ਲਈ ਬੇਅੰਤ ਸੇਵਾਵਾਂ ਨਿਭਾਉਂਦਿਆਂ ਆਖ਼ਰ 8 ਚੇਤ 21 ਮਾਰਚ 1975ਈ ਦਿਨ ਸ਼ੁੱਕਰਵਾਰ ਅੰਮ੍ਰਿਤ ਵੇਲੇ 4 ਵਜੇ ਆਪ ਜੀ ਜੀਵਨ ਯਾਤਰਾ ਸੰਪੂਰਨ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੱਚਖੰਡ ਜਾ ਬਿਰਾਜੇ।
————————————
ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਗਿਆਰਵੇਂ ਜਾਨਸ਼ੀਨ
ਸਚਖੰਡਵਾਸੀ ਜਥੇਦਾਰ ਸੰਤ ਬਾਬਾ ਦਯਾ ਸਿੰਘ ਜੀ
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਮਹਾਨ ਸੂਰਬੀਰ ਯੋਧੇ, ਵਿੱਦਿਆ ਮਾਰਤੰਡ ਮਹਾਨ ਪਰਉਪਕਾਰੀ ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਗਿਆਰਵੇਂ ਜਾਨਸ਼ੀਨ ਸਿੱਖ ਕੌਮ ਦੀ ਮਹਾਨ ਮਾਇਆਨਾਜ਼ ਹਸਤੀ ਉੱਜਲ ਦੀਦਾਰੀ ਮਹਾਨ ਪਰਉਪਕਾਰੀ ਦਯਾ ਦੇ ਸਾਗਰ ਸ੍ਰੀ ਮਾਨ ਸੰਤ ਬਾਬਾ ਦਯਾ ਸਿੰਘ ਜੀ ਦਾ ਜਨਮ 1927 ਈਸਵੀ ਨੂੰ ਮਹਾਨ ਪਰਉਪਕਾਰੀ ਹਠੀ ਜਪੀ ਤਪੀ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਦਸਵੇਂ ਜਾਨਸ਼ੀਨ ਮਹਾਂਪੁਰਸ਼ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਕਾਰ ਯੋਗ ਮਾਤਾ ਅਮਰ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਨਗਰ ਸੁਰ ਸਿੰਘ ਵਿਖੇ ਸਤਿਗੁਰੂ ਜੀ ਦੇ ਬਖਸਿਸ਼ ਮਹਿਲਾਂ ਵਿਚ ਹੋਇਆ । ਆਪ ਜੀ ਨੇ ਬ੍ਰਹਮ ਵਿੱਦਿਆ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਜਗਤ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਤੇ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਬਾਬਾ ਸੋਹਣ ਸਿੰਘ ਜੀ ਵਲੋਂ ਪ੍ਰਾਰੰਭ ਕੀਤੀਆ ਸੇਵਾਵਾਂ ਉਪਰੰਤ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਲ ਪੰਥ ਨੂੰ ਉਚੀਆਂ ਬੁਲੰਦੀਆਂ ਤੇ ਪਹੁੰਚਾਇਆ । ਹੋਰ ਅਨੇਕਾਂ ਹੀ ਗੁਰਧਾਮਾਂ,ਅਸਥਾਨਾਂ, ਸਰੋਵਰਾਂ, ਸਕੂਲਾਂ, ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਦੀਆਂ ਸੇਵਾਵਾਂ ਨੂੰ ਸੰਪੂਰਨ ਕੀਤਾ। ਪੰਥਕ ਮੋਰਚਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ । ਦੇਸ਼ਾ ਵਿਦੇਸ਼ਾਂ ਵਿੱਚ ਵਿਚਰ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਅਤੇ ਬੇਅੰਤ ਹੀ ਪ੍ਰਾਣੀਆ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜਿਆ । ਜੀਵਨ ਭਰ ਜਥੇਬੰਦੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮ੍ਰਪਿੱਤ ਰਹਿ ਕੇ ਪੰਥ ਦੀਆਂ ਮਹਾਨ ਸੇਵਾਵਾਂ ਨਿਭਾਈਆਂ । ਆਪ ਜੀ ਦੇਸ਼, ਕੌਮ, ਪੰਥ ਅਤੇ ਸਮੁੱਚੀ ਮਾਨਵਤਾ ਵਾਸਤੇ ਪਰਉਪਕਾਰ ਦੀਆ ਝੜੀਆਂ ਲਾਉਂਦੇ ਹੋਏ ਬੇਅੰਤ ਬਖਸਿਸ਼ਾਂ ਦਾ ਮੀਂਹ ਵਰਸਾਉਂਦੇ ਹੋਏ ਮਿਤੀ 19 ਜਨਵਰੀ 2014 ਮੁਤਾਬਿਕ 6 ਮਾਘ, ਬਿਕਰਮੀ 2070, ਦਿਨ ਐਤਵਾਰ ਨੂੰ ਸਚਖੰਡ ਜਾ ਬਿਰਾਜੇ।
Sant Baba Avtar Singh Ji
12th Direct Decendant of Sampardaye
Bahadar Baba Bidhi Chand Ji
ਸਦਾ ਸਾਂਝ ਤੇਰੀ ਪੁਸ਼ਤੈਨੀ । ਨਿਬਹੈ ਗੁਰ ਘਰ ਸੰਗ ਸੁਖੈਨੀ ।
ਦਲ ਪੰਥ ਸੰਪਰਦਾਇ ਬਹਾਦਰ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਨਸ਼ੀਨ ਅਤੇ ਮਜੂਦਾ ਮੁਖੀ ਸਿੰਘ ਸਾਹਿਬ ਸ੍ਰੀ ਮਾਨ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ
Within the Sikh Panth, leadership of a historic Sampardaye is determined by direct lineage, Panthic acceptance and institutional recognition.
Sant Baba Avtar Singh Ji, the 12th direct Descendant of Bahadar Baba Bidhi Chand Ji, is the current Head Jathedar of the Sampardaye Dal Panth Baba Bidhi Chand Ji.
His leadership is:
• Recognised by Sri Akal Takhat Sahib, the supreme temporal authority of the Sikh Panth
• Acknowledged by the Shiromani Gurdwara Parbandhak Committee (SGPC)
• Accepted and aligned with major Sikh organisations and Panthic institutions worldwide
Baba Avtar Singh Ji represents the continuation of the Guru-blessed responsibility entrusted to the direct lineage of Baba Bidhi Chand Ji and serves as the principal religious and Panthic authority of the Sampardaye.

