About us

Sampardaye Dal Panth Bahadar Baba Bidhi Chand Ji

ਬਿਧੀਚੰਦ ਕੋ ਸੁਤ ਮਤਵੰਤਾ । ਲਾਲ ਚੰਦ ਕੋ ਕਹਿ ਭਗਵੰਤਾ ।
ਤੁਵ ਹਿਤ ਸੁਰ ਸਿੰਘ ਗ੍ਰਾਮ ਮਝਾਰੇ । ਭਾਗਮੱਲ ਸ਼ੁਭ ਸਦਨ ਸੁਧਾਰੇ ।
ਮੂਰਿਤ ਗ੍ਰੰਥ ਸ਼ਸ਼ਤਰ
ਲੈ ਕੈ । ਤਹਿ ਮਾਤਾ ਜੁਤਿ ਰਹੁ ਸੁਖ ਪੈ ਕੈ ।

The Sampardaye Dal Panth Baba Bidhi Chand Ji holds a distinguished and revered position in Sikh history and tradition. Rooted in the era of Sri Guru Hargobind Sahib Ji, the Sixth Sikh Guru, this Sampardaye embodies the foundational Sikh principle of Miri–Piri—the harmonious integration of spiritual discipline (Piri) with temporal responsibility (Miri).
The Sampardaye Dal Panth has continued uninterrupted through the direct lineage of Baba Bidhi Chand Ji, preserving Sikh religious values, established maryada and consistent service to the Sikh Panth across generations.

The Sampardaye Dal Panth Baba Bidhi Chand Ji has been preserved through an unbroken and continuous line of direct descendants, beginning with Baba Bidhi Chand Ji himself. This lineage represents a Guru-blessed responsibility entrusted to the family to uphold Sikh values, maintain established maryada and serve the Sikh Panth across generations.

The recognised direct lineage is as follows:

                1.            Baba Bidhi Chand Ji

                2.            Baba Lal Chand Ji

                3.            Baba Gurdayal Singh Ji

                4.            Baba Hukam Singh Ji

                5.            Baba Jioun Singh Ji

                6.            Baba Jaspat Singh Ji

                7.            Baba Bhaag Singh Ji

                8.            Baba Labh Singh Ji

                9.            Baba Natha Singh Ji

                10.          Baba Sohan Singh Ji

                11.         Baba Daya Singh Ji

                12.          Baba Avtar Singh Ji

Each successor faithfully upheld spiritual, moral and Panthic responsibilities, ensuring continuity of Sikh tradition, discipline and service in accordance with Gurmat.

ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਸੱਚਖੰਡ ਪਿਆਨੇ ਉਪਰੰਤ ਕੀਰਤਪੁਰ ਤੋਂ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਫਰਯੰਦ ਬਾਬਾ ਲਾਲ ਚੰਦ ਜੀ ਨੂੰ ਦਸਤਾਰ ਸਜਾ ਕੇ, ਬੇਅੰਤ ਬਖਸ਼ਿਸ਼ਾਂ ਆਪਣੇ ਚਿੱਤਰ ਸਰੂਪ, ਆਪਣੇ ਗਾਤਰੇ ਦਾ ਤੇਗ਼ਾ, ਬਾਬਾ ਬਿਧੀ ਚੰਦ ਜੀ ਦਾ ਲਿਖਿਆ ਬਾਣੀ ਦਾ ਸਰੂਪ ਅਤੇ ਨਿਸ਼ਾਨ ਨਗਾਰਾ ਬਖਸ਼ਕੇ ਤਿਨ੍ਹਾਂ ਦੇ ਮਾਤਾ ਜੀ ਸਮੇਤ ਭਾਈ ਭਾਗਮੱਲ ਵੱਲੋਂ ਭੇਟ ਕੀਤੀ ਜ਼ਮੀਨ ਅਤੇ ਮਹਿਲਾਂ ਵਿੱਚ ਨਗਰ ਸੁਰਸਿੰਘ ਭੇਜਿਆ ਅਤੇ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਸਥਾਪਤ ਕਰ ਕੇ ਸੇਵਾ ਦੀ ਡਿਊਟੀ ਲਾਈ ।

ਸਤਿਗੁਰੂ ਜੀ ਦੇ ਬਖਸ਼ੇ ਨਿਸ਼ਾਨ ਨਿਗਾਰਿਆਂ ਦੀ ਅਗਵਾਈ ਹੇਠ ਗੁਰਸਿੱਖੀ ਪ੍ਰਚਾਰ ਪਸਾਰ ਦੀ ਸੇਵਾ ਸੀਨੇ-ਬਸੀਨੇ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਹੇਠ ਲਿਖੇ ਜਾਨਸ਼ੀਨ ਮਹਾਂਪੁਰਖਾਂ ਦੁਆਰਾ ਨਿਰੰਤਰ ਚਲਦੀ ਆ ਰਹੀ ਹੈ ।

  1. ਬਾਬਾ ਬਿਧੀ ਚੰਦ ਸਾਹਿਬ ਜੀ
  2. ਬਾਬਾ ਲਾਲ ਚੰਦ ਜੀ
  3. ਬਾਬਾ ਗੁਰਦਿਆਲ ਸਿੰਘ ਜੀ
  4. ਬਾਬਾ ਹੁਕਮ ਸਿੰਘ ਜੀ
  5. ਬਾਬਾ ਜਿਊਣ ਸਿੰਘ ਜੀ
  6. ਬਾਬਾ ਜਸਪਤ ਸਿੰਘ ਜੀ
  7. ਬਾਬਾ ਭਾਗ ਸਿੰਘ ਜੀ
  8. ਬਾਬਾ ਲਾਭ ਸਿੰਘ ਜੀ
  9. ਬਾਬਾ ਨੱਥਾ ਸਿੰਘ ਜੀ
  10. ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ
  11. ਜਥੇਦਾਰ ਸੰਤ ਬਾਬਾ ਦਯਾ ਸਿੰਘ ਜੀ
  12. ਮੌਜੂਦਾ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ

ਉਪਰੋਕਤ ਸਾਰੇ ਮਹਾਂਪੁਰਸ਼ਾਂ ਨੇ ਸਮੇਂ ਸਮੇਂ ਅਨੁਸਾਰ ਗੁਰੂ ਪੰਥ ਦੀ ਸੇਵਾ ਵਿੱਚ ਮਹਾਨ ਯੋਗਦਾਨ ਪਾਇਆ ।
—————————————————————————————–


ਮੀਰੀ ਪੀਰੀ ਦੇ ਮਾਲਿਕ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ , ਮਹਾਨ ਸੂਰਬੀਰ ਜੋਧੇ,ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ ਮਹਾਂਪੁਰਖ ਹਠੀ,ਤਪੀ,ਬਲੀ,ਪਰਉਪਕਾਰੀ ਸੂਰਮੇ ਜਿਨ੍ਹਾਂ ਨੇ ਬਾਬਾ ਬਿਧੀ ਚੰਦ ਦੁਸ਼ਾਲੇ ਲਿਆਉਣ ਸਮੇਂ ਦਾ ਇਤਿਹਾਸਕ ਅਸਥਾਨ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਪ੍ਰਗਟ ਕਰਕੇ ਹੱਥੀਂ ਸੇਵਾ ਕੀਤੀ । ਸਮੇਂ ਦੇ ਹਲਾਤਾਂ ਅਨੁਸਾਰ ਦਲ ਪੰਥ ਦੀ ਸੰਕੋਚਵੀਂ ਸੇਵਾ ਨੂੰ ਫਿਰ ਤੋਂ ਵਿਸ਼ਾਲ ਰੂਪ ਦੇਂਦਿਆਂ 1926 ਵਿੱਚ ਬਾਬਾ ਬਿਧੀ ਚੰਦ ਜੀ ਦੇ ਨਾਮ ਉਤੇ ਗੁਰੂ ਬਖ਼ਸ਼ਿਸ਼ ਧੌਂਸੇ ਨਿਸ਼ਾਨ ਪਰਗਟ ਕਰਕੇ ਦਲ ਦਾ ਵਿਸਥਾਰ ਕੀਤਾ । ਤਿੰਨ ਵਾਰੀ ਦਲ ਪੰਥ ਸਮੇਤ ਪੈਦਲ ਚੱਲ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੀ ਯਾਤਰਾ ਕੀਤੀ । ਸਾਰੀ ਆਯੂ ਦਲ ਪੰਥ ਸਮੇਤ ਵਿਚਰਦਿਆਂ ਭਾਰੀ ਗੁਰਮਤਿ ਪ੍ਰਚਾਰ ਤੇ ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਸੰਚਾਰ ਕਰ ਕੇ ਤਿਆਰ-ਬਰ-ਤਿਆਰ ਸਿੰਘ ਸਜਾਏ ।
1965 ਅਤੇ 71 ਦੀ ਜੰਗ ਵਿਚ ਆਪ ਮੋਰਚਿਆਂ ਵਿਚ ਜਾ ਕੇ ਫ਼ੌਜੀ ਜਵਾਨਾਂ ਨੂੰ ਰਸਦਾਂ ਪਹੁੰਚਾ ਕੇ ਜਵਾਨਾਂ ਦੇ ਹੌਸਲੇ ਬੁਲੰਦ ਕੀਤੇ । ਪੰਥ ਪ੍ਰਤੀ ਲੱਗੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ। ਪੰਥਕ ਹਿੱਤਾਂ ਲਈ ਬੇਅੰਤ ਸੇਵਾਵਾਂ ਨਿਭਾਉਂਦਿਆਂ ਆਖ਼ਰ 8 ਚੇਤ 21 ਮਾਰਚ 1975 ਈ: ਦਿਨ ਸ਼ੁੱਕਰਵਾਰ ਅੰਮ੍ਰਿਤ ਵੇਲੇ 4 ਵਜੇ ਆਪ ਜੀ ਜੀਵਨ ਯਾਤਰਾ ਸੰਪੂਰਨ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੱਚਖੰਡ ਜਾ ਬਿਰਾਜੇ।
————————————

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਮਹਾਨ ਸੂਰਬੀਰ ਯੋਧੇ, ਵਿੱਦਿਆ ਮਾਰਤੰਡ ਮਹਾਨ ਪਰਉਪਕਾਰੀ ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਗਿਆਰਵੇਂ ਜਾਨਸ਼ੀਨ ਸਿੱਖ ਕੌਮ ਦੀ ਮਹਾਨ ਮਾਇਆਨਾਜ਼ ਹਸਤੀ ਉੱਜਲ ਦੀਦਾਰੀ ਮਹਾਨ ਪਰਉਪਕਾਰੀ ਦਯਾ ਦੇ ਸਾਗਰ ਸ੍ਰੀ ਮਾਨ ਸੰਤ ਬਾਬਾ ਦਯਾ ਸਿੰਘ ਜੀ ਦਾ ਜਨਮ 1927 ਈਸਵੀ ਨੂੰ ਮਹਾਨ ਪਰਉਪਕਾਰੀ ਹਠੀ ਜਪੀ ਤਪੀ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਦਸਵੇਂ ਜਾਨਸ਼ੀਨ ਮਹਾਂਪੁਰਸ਼ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਕਾਰ ਯੋਗ ਮਾਤਾ ਅਮਰ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਨਗਰ ਸੁਰ ਸਿੰਘ ਵਿਖੇ ਸਤਿਗੁਰੂ ਜੀ ਦੇ ਬਖਸਿਸ਼ ਮਹਿਲਾਂ ਵਿਚ ਹੋਇਆ । ਆਪ ਜੀ ਨੇ ਬ੍ਰਹਮ ਵਿੱਦਿਆ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਜਗਤ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ‘ਤੇ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਬਾਬਾ ਸੋਹਣ ਸਿੰਘ ਜੀ ਵਲੋਂ ਪ੍ਰਾਰੰਭ ਕੀਤੀਆ ਸੇਵਾਵਾਂ ਉਪਰੰਤ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਲ ਪੰਥ ਨੂੰ ਉਚੀਆਂ ਬੁਲੰਦੀਆਂ ਤੇ ਪਹੁੰਚਾਇਆ । ਹੋਰ ਅਨੇਕਾਂ ਹੀ ਗੁਰਧਾਮਾਂ,ਅਸਥਾਨਾਂ, ਸਰੋਵਰਾਂ, ਸਕੂਲਾਂ, ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਦੀਆਂ ਸੇਵਾਵਾਂ ਨੂੰ ਸੰਪੂਰਨ ਕੀਤਾ। ਪੰਥਕ ਮੋਰਚਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ । ਦੇਸ਼ਾ ਵਿਦੇਸ਼ਾਂ ਵਿੱਚ ਵਿਚਰ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਅਤੇ ਬੇਅੰਤ ਹੀ ਪ੍ਰਾਣੀਆ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜਿਆ । ਜੀਵਨ ਭਰ ਜਥੇਬੰਦੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਰਹਿ ਕੇ ਪੰਥ ਦੀਆਂ ਮਹਾਨ ਸੇਵਾਵਾਂ ਨਿਭਾਈਆਂ । ਆਪ ਜੀ ਦੇਸ਼, ਕੌਮ, ਪੰਥ ਅਤੇ ਸਮੁੱਚੀ ਮਾਨਵਤਾ ਵਾਸਤੇ ਪਰਉਪਕਾਰ ਦੀਆ ਝੜੀਆਂ ਲਾਉਂਦੇ ਹੋਏ ਬੇਅੰਤ ਬਖਸਿਸ਼ਾਂ ਦਾ ਮੀਂਹ ਵਰਸਾਉਂਦੇ ਹੋਏ ਮਿਤੀ 19 ਜਨਵਰੀ 2014 ਮੁਤਾਬਿਕ 6 ਮਾਘ, ਬਿਕਰਮੀ 2070, ਦਿਨ ਐਤਵਾਰ ਨੂੰ ਸਚਖੰਡ ਜਾ ਬਿਰਾਜੇ।

Sant Baba Avtar Singh Ji

Within the Sikh Panth, leadership of a historic Sampardaye is determined by direct lineage, Panthic acceptance and institutional recognition.

Sant Baba Avtar Singh Ji, the 12th direct Descendant of Bahadar Baba Bidhi Chand Ji, is the current Head Jathedar of the Sampardaye Dal Panth Baba Bidhi Chand Ji.

His leadership is:

• Recognised by Sri Akal Takhat Sahib, the supreme temporal authority of the Sikh Panth
  • Acknowledged by the Shiromani Gurdwara Parbandhak Committee (SGPC)
   • Accepted and aligned with major Sikh organisations and Panthic institutions worldwide

Baba Avtar Singh Ji represents the continuation of the Guru-blessed responsibility entrusted to the direct lineage of Baba Bidhi Chand Ji and serves as the principal religious and Panthic authority of the Sampardaye.

History

ਦਲ ਪੰਥ ਬਾਬਾ ਬਿਧੀ ਚੰਦ ਜੀ ਵੱਲੋਂ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਅਤੇ ਇਤਿਹਾਸਿਕ ਅਸਥਾਨਾਂ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਜਿਨ੍ਹਾਂ ਵਿੱਚ—

  1. ਗੁ: ਤਾੜੀ ਸਾਹਿਬ ਪਾ ੧੦(ਸ੍ਰੀ ਚਮਕੌਰ ਸਾਹਿਬ)
  2. ਗੁਰਦੁਆਰਾ ਭੱਠ ਸਾਹਿਬ (ਪੱਟੀ)
  3. ਗੁਰੂ ਕੇ ਮਹਿਲ, ਸੁਰਸਿੰਘ ( ਜੋ ਭਾਈ ਭਾਗਮੱਲ ਵੱਲੋਂ ਭੇਟਾ ਕੀਤੇ ਗਏ ਸਨ)
  4. ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ, ਸੁਰਸਿੰਘ
  5. ਗੁ: ਜਨਮ ਅਸਥਾਨ ਬਾਬਾ ਬਿਧੀ ਚੰਦ ਜੀ, ਨਗਰ ਛੀਨਾ
  6. ਗੁ: ਭਵਿੱਖਤ ਸਹਿਬ ਪਾ ਛੇਵੀਂ (ਸ੍ਰੀ ਅਨੰਦਪੁਰ ਸਾਹਿਬ )
  7. ਗੁਰਦੁਆਰਾ ਸਮਾਧਾ ਸਾਹਿਬ, ਸੁਰਸਿੰਘ (ਬਾਬਾ ਬਿਧੀ ਚੰਦ ਜੀ)
  8. ਗੁਰਦੁਆਰਾ ਰੋੜੀ ਸਾਹਿਬ ਪਾਤਸ਼ਾਹੀ ਪੰਜਵੀਂ, ਸੁਰਸਿੰਘ
  9. ਗੁ: ਗੁਰਸ਼ਬਦ ਪ੍ਰਕਾਸ਼ ਸਹਿਬ ਪਾ-੧ (ਸੁਲਤਾਨਪੁਰ ਸਾਹਿਬ)
  10. ਗੁਰਦੁਆਰਾ ਸ਼ਹੀਦ ਭਾਈ ਮਹਾਂ ਸਿੰਘ ਜੀ, ਸੁਰਸਿੰਘ (ਚਾਲੀ ਮੁਕਤਿਆਂ ਵਿੱਚੋਂ)
  11. ਯਾਦਗਾਰੀ ਅਸਥਾਨ ਸ੍ਰ : ਜੱਸਾ ਸਿੰਘ ਜੀ ਰਾਮਗੜ੍ਹੀਆ, ਸੁਰਸਿੰਘ
  12. ਯਾਦਗਾਰ ਅਸਥਾਨ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ, ਜਥੇਦਾਰ ਸੰਤ ਬਾਬਾ ਦਯਾ ਸਿੰਘ ਜੀ, ਸੁਰਸਿੰਘ
  13. ਗੁਰਦੁਆਰਾ ਪਾਤਸ਼ਾਹੀ ੫,੬ਵੀਂ, ਨਗਰ ਬੈਂਕਾ
  14. ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤਰਨਤਾਰਨ ਸਹਿਬ ਨਗਰ ਕੋਟ ਬੁੱਢਾ, ਨਗਰ ਸੈਦੋਂ, ਗੁਰੂਆਂਵਾਲੀ, ਸੰਗਵਾਂ ਜ਼ਿਲ੍ਹਾ ਤਰਨਤਾਰਨ
  15. ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ ਨਗਰ ਬਲੇਰ
  16. ਗੁ ਦਮਦਮਾ ਸਾਹਿਬ ਬਾਬਾ ਬਿਧੀ ਚੰਦ ਜੀ ਨਗਰ ਲਹੀਆਂ, ਨਗਰ ਦਦੇਹਰ ਸਾਹਿਬ ਅਤੇ ਮਖੂ
  17. ਗੁ ਛਬੀਲ ਬਾਬਾ ਸਵਾਇਆ ਸਿੰਘ ਜੀ ਅੰਮ੍ਰਿਤਸਰ ਸਾਹਿਬ
  18. ਗੁ ਤਪੋਬਨ ਸਾਹਿਬ ਅੰਮ੍ਰਿਤਸਰ ਸਾਹਿਬ
  19. (ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਪੁਰਖੀ ਅਸਥਾਨ ) ਪਿੰਡ ਘੜਕਾ।
  20. ਗੁ: ਪਾ ੬ਵੀਂ ਗੋਇੰਦਵਾਲ ਸਹਿਬ
  21. ਗੁ : ਬੇਰ ਸਾਹਿਬ ਪਾ:੬ਵੀਂ ਬ੍ਰਹਮਪੁਰਾ
    ਇਤਿਆਦਿਕ ਮਾਝੇ ਮਾਲਵੇ ਅਤੇ ਦੁਆਬੇ ਦੇ ਬੇਅੰਤ ਪਿੰਡਾਂ ਸ਼ਹਿਰਾਂ ਵਿੱਚ ਦਲ ਪੰਥ ਦੀਆਂ ਛਾਉਣੀਆਂ ਅਸਥਾਨ ਹਨ । ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਕਿ ਹਰਿਆਣਾ, ਉੱਤਰ ਪ੍ਰਦੇਸ਼ (UP)ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਰਾਜਿਸਥਾਨ, ਮੁੰਬਈ, ਬਿਹਾਰ ਆਦਿ ਥਾਵਾਂ ਤੇ ਛਾਉਣੀਆਂ ਅਤੇ ਗੁਰਮਤਿ ਵਿਦਿਆਲਿਆਂ ਦੀ ਸੇਵਾ ਚੱਲ ਰਹੀ ਹੈ ।
    ਬੇਅੰਤ ਸਥਾਨਾਂ ਉਪਰ ਦਰਬਾਰ ਹਾਲ, ਦੀਵਾਨ ਹਾਲ ਅਤੇ ਲੰਗਰ ਹਾਲਾਂ ਦੀ ਸੇਵਾ ਦੇ ਨਿਰਮਾਣ ਕਾਰਜ ਚੱਲ ਰਹੇ ਹਨ ।
    ਉਪਰੋਕਤ ਸਾਰੇ ਅਸਥਾਨਾਂ ‘ਤੇ ਨਿੱਤਨੇਮ ਅਤੇ ਲੜੀਵਾਰ ਕਥਾ ਕੀਰਤਨ , ਗੁਰੂ ਕੇ ਲੰਗਰ, ਦੇਗ ਤੇਗ ਦਾ ਪ੍ਰਵਾਹ ਚੱਲਦਾ ਹੈ ।

ਦਲ ਬਾਬਾ ਬਿਧੀ ਚੰਦ ਜੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਮਤਿ ਵਿਦਿਆਲਿਆਂ ਦੀ ਸੇਵਾਃ-

  1. ਬਾਬਾ ਬਿਧੀ ਚੰਦ ਜੀ ਗੁਰਮਤਿ ਵਿਦਿਆਲਾ (ਸੁਰਸਿੰਘ)
  2. ਸੰਤ ਬਾਬਾ ਸੋਹਣ ਸਿੰਘ ਜੀ ਗੁਰਮਤਿ ਵਿਦਿਆਲਾ 2 FF ਰਾਜਿਸਥਾਨ
  3. ਸੰਤ ਬਾਬਾ ਦਯਾ ਸਿੰਘ ਜੀ ਗੁਰਮਤਿ ਵਿਦਿਆਲਾ ਸਿਤਾਰਗੰਜ UP
  4. ਗੁਰਮਤਿ ਵਿਦਿਆਲਾ ਦਦੇਹਰ ਸਾਹਿਬ
  5. ਗੁਰਮਤਿ ਵਿਦਿਆਲਾ ਪਰਉਪਕਾਰੀ ਭਾਈ ਲੱਧਾ ਜੀ ਨੂਰਪੁਰ, ਮਿਆਣੀ
  6. ਗੁਰਮਤਿ ਵਿਦਿਆਲਾ ਨਗਰ ਧੁੰਨ ਢਾਏ ਵਾਲਾ
  7. ਗਿਆਨੀ ਜੋਧਾ ਸਿੰਘ ਜੀ ਗੁਰਮਤਿ ਵਿਦਿਆਲਾ ਨਗਰ ਬੈਂਕਾ
  8. ਬਾਬਾ ਬੀਰ ਸਿੰਘ ਜੀ ਗੁਰਮਤਿ ਵਿਦਿਆਲਾ ਬਲੇਰ
  9. ਮਾਤਾ ਗੁਜਰੀ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਗੁਰਮਤਿ ਵਿਦਿਆਲਾ ਫਤਹਿਗੜ੍ਹ ਸਾਹਿਬ (ਸਰਹਿੰਦ)
    ਆਦਿਕ ਅਸਥਾਨਾਂ ਤੇ ਗੁਰਮਤਿ ਸੰਗੀਤ ਗੁਰਬਾਣੀ ਸੰਥਾ ਕਥਾ ਕੀਰਤਨ ਤੰਤੀ ਸਾਜ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ ।

ਦਲ ਬਾਬਾ ਬਿਧੀ ਚੰਦ ਜੀ ਵੱਲੋਂ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ
ਪੰਜਾਬ (ਭਾਰਤ) ਤੋਂ ਇਲਾਵਾ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਵਿਦੇਸ਼ਾਂ ਵਿੱਚ ਵੀ ਵਿਸ਼ਵ ਵਿਆਪਕ ਗੁਰਸਿੱਖੀ ਪ੍ਰਚਾਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਜਿਸ ਵਿੱਚ

  1. ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਹਿਬ ਜੀ ਫਰੈਂਚਕੈਂਪ, ਕੈਲੀਫੋਰਨੀਆਂ (ਅਮਰੀਕਾ)
  2. ਸ੍ਰੀ ਗੁਰੂ ਹਰਿਗੋਬਿੰਦ ਸਹਿਬ ਜੀ ਗੁਰਮਤਿ ਵਿਦਿਆਲਾ, ਬ੍ਰਿਸਟਲ (ਇੰਗਲੈਂਡ)
  3. ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ, ਮੈਲਬੌਰਨ ਆਸਟ੍ਰੇਲੀਆ
  4. ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ, ਬੈਲਾਰਟ ਵਿਕਟੋਰੀਆ (ਆਸਟ੍ਰੇਲੀਆ)

ਆਦਿ ਦੇਸ਼ਾਂ ਤੋਂ ਇਲਾਵਾ ਬਾਕੀ ਦੇਸ਼ਾ ਦੇ ਵਿੱਚ ਵਿਚਰਕੇ ਵੀ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇ ਜਾਨਸ਼ੀਨ ਅਤੇ ਮਜੂਦਾ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਜਥੇਬੰਦੀ ਦੇ ਪ੍ਰਚਾਰਕ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਸਿੰਘਾਂ ਵੱਲੋਂ ਗੁਰਸਿੱਖੀ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ।